BlueGlobe International
My status

Translation Services

Translation Services

Career With BlueGlobe

Banner
Banner
Banner

SAIC

"SAIC is a FORTUNE 500® scientific, engineering, and technology applications company that uses its deep domain knowledge to solve problems of vital importance to the nation and the world, in national security, energy and the environment, critical infrastructure, and health. BlueGlobe International LLC consistently provides language services on a global scale which meet the strict vendor standards required by SAIC."


Fulbright

"BlueGlobe cares .. our expectations were exceeded with accuracy and promptness. A long term relationship will benefit our firm and yours."


Crowell-moring

"Thanks again for extra-ordrinary services."


AAAS

"Friendly staff combined with unusual promptness and services will see our association always requesting BlueGlobe."

* For Translation - click flag

ਪੰਜਾਬੀ ਅਨੁਵਾਦ ਸੇਵਾਵਾਂ

US Flag

ਬਲੂ-ਗਲੋਬ ਇੰਟਰਨੈਸ਼ਨਲ - ਯੋਗ ਪੰਜਾਬੀ ਅਨੁਵਾਦਕਾਂ ਦੀਆਂ ਸੇਵਾਵਾਂ ਪੇਸ਼ ਕਰਦਾ ਹੈ

ਸਰੋਤ ਭਾਸ਼ਾ, ਟੀਚਾਗਤ ਭਾਸ਼ਾ ਅਤੇ ਵਿਸ਼ੇ-ਵਸਤੂ ਦੇ ਮੁਕੰਮਲ ਗਿਆਨ ਨਾਲ ਸਾਡੇ ਪੇਸ਼ਾਵਰਾਨਾ ਪੰਜਾਬੀ ਅਨੁਵਾਦਕ ਅਨੁਵਾਦ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ। ਉਚ ਨਿਪੁੰਨਤਾ ਪ੍ਰਾਪਤ, ਤਜਰਬੇਕਾਰ ਪੰਜਾਬੀ ਅਨੁਵਾਦਕਾਂ ਨਾਲ ਇਕਰਾਰ ਕਰਦੇ ਹੋਏ, ਬਲੂ-ਗਲੋਬ ਈ-ਮੇਲ, ਚਿੱਠੀਆਂ, ਰਸਾਲੇ, ਕਾਨੂੰਨੀ ਦਸਤਾਵੇਜ਼, ਮੈਡੀਕਲ ਰਸਾਲੇ, ਤਕਨੀਕੀ ਵਿਵਰਣਿਕਾਵਾਂ, ਕਿਤਾਬਾਂ, ਖਾਣਾ ਬਣਾਉਣ ਦੇ ਨੁਸਖਿਆਂ, ਮੇਨਯੂ ਆਦਿ .. ਇਥੋਂ ਤੱਕ ਕਿ ਟੈਟੂ ਵੀ ਆਦਿ ਸਮੇਤ ਕਿਸੇ ਵੀ ਪ੍ਰਕਾਰ ਜਾਂ ਆਕਾਰ ਦੇ ਪ੍ਰਾਜੈਕਟ ਨੂੰ ਅਨੁਵਾਦ ਕਰ ਸਕਦਾ ਹੈ! ਸਿੱਟੇ ਵਜੋਂ, ਅਸੀਂ ਅਨੇਕਾਂ ਖੇਤਰਾਂ: ਕਾਨੂੰਨੀ, ਵਿੱਤੀ, ਮੈਡੀਕਲ, ਤਕਨੀਕੀ, ਮਾਰਕਿਟਿੰਗ ਆਦਿ ਦੀ ਵਿਸ਼ਾਲ ਰੇਂਜ ਵਾਲ਼ੇ ਪ੍ਰਾਜੈਕਟਾਂ ਨੂੰ ਅਨੁਵਾਦ ਕਰਦੇ ਹਾਂ। ਅਨੁਵਾਦ ਕਰਦਿਆਂ ਮੂਲ ਪਾਠ ਦਾ ਕੋਈ ਹਿੱਸਾ ਰਹਿ ਨਾ ਜਾਵੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ, ਬਲੂ-ਗਲੋਬ ਆਪਣੇ ਗਾਹਕਾਂ ਨੂੰ ਯਕੀਨ ਦਿਵਾ ਸਕਦਾ ਹੈ ਕਿ ਸਾਰੀ ਮੂਲ ਸਮੱਗਰੀ ਸਿਰਫ਼ ਪੰਜਾਬ ਵਿੱਚ ਰਹਿੰਦੇ ਕਿਸੇ ਪੰਜਾਬੀ ਅਨੁਵਾਦਕ ਤੋਂ ਹੀ ਅਨੁਵਾਦ ਕਰਵਾਈ ਜਾਵੇਗੀ। ਕਿਸੇ ਵੀ ਪ੍ਰਾਜੈਕਟ ਲਈ ਅਨੁਵਾਦ ਦੀਆਂ ਸੇਵਾਵਾਂ ਦੇਣ ਵਾਲੇ ਅਨੁਵਾਦਕ ਕੋਲ ਗਾਹਕ ਦੇ ਪ੍ਰਾਜੈਕਟ ਖੇਤਰ ਨਾਲ ਸਬੰਧਤ ਪ੍ਰਮਾਣਿਤ ਤਜਰਬਾ ਅਤੇ ਵਿਸ਼ੇਸ਼ ਗਿਆਨ ਹੋਣਾ ਜ਼ਰੂਰੀ ਹੈ। ਮੁੱਖ ਗੱਲਾਂ ਤੋਂ ਇਲਾਵ, ਉਨ੍ਹਾਂ ਲਈ ਇੱਕ ਸੰਪੂਰਨ ਅਨੁਵਾਦ ਹਾਸਲ ਕਰਨ ਵਾਸਤੇ ‘‘ਭਾਸ਼ਾਈ ਦਾਅ-ਪੇਚਾਂ’’ ਨੂੰ ਸਮਝਣਾ ਵੀ ਜ਼ਰੂਰੀ ਹੈ।

ਬਲੂ-ਗਲੋਬ ਇੰਟਰਨੈਸ਼ਨਲ ਹੀ ਕਿਉਂ?

ਕਿਉਂਕਿ ਅਸੀਂ ਆਪਣਾ ਕੰਮ ਕਰ ਕੇ ਬੇਹੱਦ ਮਾਣ ਹਾਸਲ ਕਰਦੇ ਹਾਂ ਅਤੇ ਆਪਣੇ ਨਤੀਜਿਆਂ ਦਾ ਬਹੁਤ ਜ਼ਿਆਦਾ ਖ਼ਿਆਲ ਰਖਦੇ ਹਾਂ! ਭਾਸ਼ਾਈ ਸੇਵਾਵਾਂ (ਅਨੁਵਾਦ, ਵਿਆਖਿਆ, ਕਾਪੀਰਾਈਟਿੰਗ, ਸਥਾਨਕੀਕਰਣ ਆਦਿ) ਵਿੱਚ ਇੱਕ ਕੌਮਾਂਤਰੀ ਬਾਜ਼ਾਰ ਮੋਹਰੀ ਵਜੋਂ, ਅਸੀਂ ਵਿਅਕਤੀਆਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਇੱਕੋ ਜਿਹੀਆਂ ਵਿਸ਼ਵ ਪੱਧਰੀ ਪੈਮਾਨੇ ਉਤੇ ਸੇਵਾਵਾਂ ਦੀ ਪੇਸ਼ਕਸ਼ ਦੇਣ ਦੇ ਯੋਗ ਹਾਂ। ਆਪਣੇ ਗਾਹਕਾਂ ਨੂੰ 100% ਸਹੀ ਅਨੁਵਾਦ ਮੁਹੱਈਆ ਕਰਵਾਉਣ ਲਈ, ਅਨੁਵਾਦ ਦੇ ਹਰੇਕ ਪੜਾਅ ਉਤੇ ਲੜੀਵਾਰ ਮਿਆਰੀ ਨਿਰੀਖਣ ਕੀਤੇ ਜਾਂਦੇ ਹਨ। ਤੁਹਾਡੇ ਮਨ ਦੀ ਸ਼ਾਂਤੀ ਬਲੂ-ਗਲੋਬ ਲਈ ਮਹੱਤਵਪੂਰਣ ਹੈ, ਤੁਹਾਨੂੰ ਬਹੁਤ ਹੀ ਜ਼ਿਆਦਾ ਯਕੀਨੀ ਤੌਰ ਉਤੇ ਮਿਆਰੀ ਅਤੇ ਤੁਹਾਡੀਆਂ ਆਸਾਂ ਮੁਤਾਬਕ ਅਨੁਵਾਦ ਮਿਲੇਗਾ।

  • ਵਿਸ਼ਵ ਭਰ ਦੀਆਂ ਸੈਂਕੜੇ ਪ੍ਰਮੁੱਖ ਭਾਸ਼ਾਵਾਂ
  • ਸਾਰੀਆਂ ਵਿਸ਼ਿਸ਼ਟਤਾਵਾਂ
  • ਬੇਹੱਦ ਪ੍ਰਤੀਯੋਗੀ ਦਰਾਂ
  • ਗੁਣਵੱਤਾ ਸੇਵਾਵਾਂ
  • ਗਾਹਕ ਸੰਭਾਲ ਦਾ ਉਚਤਮ ਪੱਧਰ
  • ਵਿਸ਼ਵ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਹੀ ਅਨੁਵਾਦ ਕੰਪਨੀ
  • 100 ਪ੍ਰਮਾਣਿਤ ਭਾਸ਼ਾ ਸੇਵਾਵਾਂ ਪ੍ਰਦਾਤਾ
  • ਅਰੰਭ ਤੋਂ ਲੈ ਕੇ ਸੰਪੰਨ ਹੋਣ ਤੱਕ ਟੀਮ ਦੀ ਧਾਰਨਾ
  • 24 ਘੰਟੇ ਰੋਜ਼ਾਨਾ, ਇੱਕ ਹਫ਼ਤੇ ਵਿੱਚ 7 ਦਿਨ ਉਪਲਬਧ

ਸਾਡਾ 10-ਪੜਾਵੀ ਮਿਆਰ ਭਰੋਸੇਯੋਗਤਾ ਪ੍ਰੋਗਰਾਮ

ਸਾਡਾ ਪੜਾਅ-ਦਰ-ਪੜਾਅ ਮਿਆਰ ਭਰੋਸੇਯੋਗਤਾ ਪ੍ਰੋਗਰਾਮ ਸਾਰੇ ਅਨੁਵਾਦ ਪ੍ਰਾਜੈਕਟਾਂ ਲਈ ਵਿਲੱਖਣ ਗੁਣਵੱਤਾ ਯਕੀਨੀ ਬਣਾਉਂਦਾ ਹੈ:

  • ਹਰੇਕ ਪੰਜਾਬੀ ਅਨੁਵਾਦ ਪ੍ਰਾਜੈਕਟ ਦਾ ਜਾਇਜ਼ਾ ਕਿਸੇ ਸਮਰੱਥ ਪ੍ਰਾਜੈਕਟ ਮੈਨੇਜਰ ਵੱਲੋਂ ਲਿਆ ਜਾਵੇਗਾ
  • ਅਨੁਵਾਦ ਪ੍ਰਾਜੈਕਟ ਕਿਸੇ ਪੇਸ਼ਾਵਰਾਨਾ ਅਨੁਵਾਦਕ ਨੂੰ ਹੀ ਨੇਪਰੇ ਚਾੜ੍ਹਨ ਲਈ ਦਿੱਤਾ ਜਾਵੇਗਾ
  • ਇੱਕ ਪਰਿਭਾਸ਼ਕ ਸ਼ਬਦਾਵਲੀ ਡਾਟਾਬੇਸ ਇਸ ਪ੍ਰਾਜੈਕਟ ਲਈ ਵਿਸ਼ੇਸ਼ ਤੌਰ ’ਤੇ ਡਿਜ਼ਾਇਨ ਕੀਤਾ ਜਾਵੇਗਾ
  • ਪ੍ਰਾਜੈਕਟ ਲਈ ਪਰਿਭਾਸ਼ਿਕ ਸ਼ਬਦਾਵਲੀ ਦਾ ਡਾਟਾਬੇਸ ਵਿਆਪਕ ਰੂਪ ਵਿੱਚ ਡਿਜ਼ਾਇਨ ਕੀਤਾ ਜਾਵੇਗਾ
  • ਇੱਕ CAT-ਟੂਲ ਇਸ ਪ੍ਰਾਜੈਕਟ ਲਈ ਪ੍ਰੋਗਰਾਮ ਕੀਤਾ ਜਾਵੇਗਾ
  • ਇਸ ਪ੍ਰਾਜੈਕਟ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਜਾਵੇਗਾ
  • ਗੁਣਵੱਤਾ ਕੰਟਰੋਲ ਨਿਰੀਖਣ ਹਮੇਸ਼ਾ ਕੀਤੇ ਜਾਂਦੇ ਹਨ
  • ਅਨੁਵਾਦ ਹਮੇਸ਼ਾ ਦੱਸੇ ਗਏ ਜਾਂ ਨਿਰਧਾਰਤ ਫ਼ਾਰਮੈਟ (ਡੀ ਟੀ ਪੀ) ਵਿੱਚ ਹੀ ਕੀਤਾ ਜਾਵੇਗਾ
  • ਸਮੁੱਚੇ ਅਨੁਵਾਦ ਦੀ ਪਰੂਫ਼-ਰੀਡਿੰਗ ਕਿਸੇ ਪੰਜਾਬੀ ਵੱਲੋਂ ਦੂਜੀ ਵਾਰ ਕੀਤੀ ਜਾਵੇਗੀ
  • ਅਨੁਵਾਦਕ ਅਤੇ ਪ੍ਰਾਜੈਕਟ ਵੱਲੋਂ ਅੰਤਿਮ ਸਮੀਖਿਆ - ਗਾਹਕ ਨੂੰ ਡਿਲੀਵਰੀ

ਸਾਡੇ ਯੋਗ, ਹੁਨਰਮੰਦ, ਪੇਸ਼ਾਵਰਾਨਾ ਅਨੁਵਾਦਕਾਂ ਦਾ ਵਿਸ਼ਵ ਪੱਧਰੀ ਤਾਣਾ-ਬਾਣਾ ਵੱਡੇ ਤੋਂ ਵੱਡੇ ਪ੍ਰਾਜੈਕਟ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਤੁਰੰਤ ਨੇਪਰੇ ਚਾੜ੍ਹਨ ਨਾਲ ਸਬੰਧਤ ਬਲੂ-ਗਲੋਬ ਦੀ ਯੋਗਤਾ ਦੀ ਪੇਸ਼ਕਸ਼ ਦਿੰਦਾ ਹੈ। ਸਰੋਤ ਭਾਸ਼ਾ ਚਾਹੇ ਕੋਈ ਵੀ ਹੋਵੇ, ਉਸ ਤੋਂ ਟੀਚਾਗਤ ਭਾਸ਼ਾਈ ਆਵਸ਼ਕਤਾਵਾਂ (ਪੰਜਾਬੀ ਤੋਂ ਅੰਗਰੇਜ਼ੀ (ਅਮਰੀਕੀ), ਅੰਗਰੇਜ਼ੀ (ਅਮਰੀਕੀ) ਤੋਂ ਪੰਜਾਬੀ, ਜਾਂ ਕਿਸੇ ਹੋਰ ਭਾਸ਼ਾਈ ਸੁਮੇਲ (ਹੰਗਰੀਅਨ-ਯੂਕਰੇਨੀਅਨ, ਹੈਬਰਿਊ-ਯੂਨਾਨੀ, ਆਦਿ) ਹਿਤ ਤੁਹਾਡੇ ਅਨੁਵਾਦ ਪ੍ਰਾਜੈਕਟ ਦੀ ਸਪੱਸ਼ਟਤਾ ਅਤੇ ਉਸ ਦੇ ਮਿਆਰ ਲਈ ਬਲੂ-ਗਲੋਬ ਦੀ ਗਰੰਟੀ ਹੈ।

ਅਨੁਵਾਦ ਦਰਾਂ - ਪੰਜਾਬੀ ਭਾਸ਼ਾ

ਅਨੇਕਾਂ ਤੱਤ (ਮੂਲ ਪਾਠ ਦੀ ਵਿਸ਼ੇਸ਼ਤਾ, ਨਿਰਧਾਰਤ ਸਮਾਂ-ਸੀਮਾ, ਪ੍ਰਾਜੈਕਟ ਦੇ ਸ਼ਬਦਾਂ ਦੀ ਗਿਣਤੀ, ਦਸਤਾਵੇਜ਼ ਫ਼ਾਰਮੈਟ ਆਦਿ) ਕਿਸੇ ਅਨੁਵਾਦ ਪ੍ਰਾਜੈਕਟ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ। ਸਹੀ ਕੋਟ ਕਰਨ ਲਈ, ਸਿਰਫ਼ ‘ਕੋਟ ਲਈ ਬੇਨਤੀ ਕਰੋ’ ਨੂੰ ਕਲਿੱਕ ਕਰੋ ਅਤੇ ਆਨਲਾਈਨ ਫ਼ਾਰਮ ਮੁਕੰਮਲ ਭਰੋ। ਵਿਸ਼ਾ ਦਸਤਾਵੇਜ਼ ਫ਼ਾਈਲਾਂ ਉਸੇ ਅਨੁਸਾਰ ਲੋੜੀਂਦੀ ਜਾਣਕਾਰੀ ਅਤੇ ਸਹੀ ਕੋਟ ਲਈ ਬਿਨਾਂ ਵਾਧੂ ਲੁਕਵੀਆਂ ਲਾਗਤਾਂ ਦੇ ਮੁਹੱਈਆ ਕਰਵਾਉਂਦੇ ਹੋਏ ਈ-ਮੇਲ ਰਾਹੀਂ ਭੇਜੀਆਂ ਜਾ ਸਕਦੀਆਂ ਹਨ।

ਬਲੂ-ਗਲੋਬ ਇੰਟਰਨੈਸ਼ਨਲ ਹਮੇਸ਼ਾ ਆਪਣੇ ਗਾਹਕਾਂ ਦੀ ਸੇਵਾ ਲਈ, ਰੋਜ਼ਾਨਾ 24 ਘੰਟੇ, ਹਫ਼ਤੇ ਵਿੱਚ 7 ਦਿਨ ਉਪਲਬਧ ਹੈ! ਸਾਡਾ ਦੋਸਤਾਨਾ ਸਟਾਫ਼ ਤੁਹਾਡੇ ਪ੍ਰਾਜੈਕਟ ਵਿੱਚ ਤੁਹਾਡੀ ਹਰ ਸੰਭਵ ਮਦਦ ਕਰੇਗਾ।

ਭਾਸ਼ਾ ਫ਼ੋਨ ਆਪਰੇਟਰ:
ਅੰਗਰੇਜ਼ੀ
+1.541.330.0450 (USA)

ਸਾਡੇ ਈ-ਮੇਲ ਸਹਾਇਤਾ ਡੈਸਕ (24/7) ਦੀ ਪੇਸ਼ਕਸ਼ ਹੈ:
ਅੰਗਰੇਜ਼ੀ - ਰੂਸੀ - ਸਪੇਨੀ - ਚੀਨੀ - ਫ਼ਰੈਂਚ - ਜਾਪਾਨੀ
This e-mail address is being protected from spambots. You need JavaScript enabled to view it

ਗੁਪਤਤਾ ਅਤੇ ਸੇਵਾ

ਸਾਡੇ ਗਾਹਕਾਂ ਦੇ ਨਿਜੀ ਭੇਤ ਬਲੂ-ਗਲੋਬ ਇੰਟਰਨੈਸ਼ਨਲ ਲਈ ਬਹੁਤ ਮਹੱਤਵਪੂਰਣ ਹਨ। ਭਰੋਸਾ ਰੱਖੋ; ਸਾਰੇ ਦਸਤਾਵੇਜ਼, ਈ-ਮੇਲ ਸੁਨੇਹੇ, ਚਿੱਠੀਆਂ, ਦਸਤਾਵੇਜ਼ ਆਦਿ ਨੂੰ ਸਾਡੇ ਗੁਪਤਤਾ ਨਿਰਦੇਸ਼ਾਂ ਅਧੀਨ ਪੂਰੀ ਸਖ਼ਤੀ ਨਾਲ ਗੁਪਤ ਰੱਖਿਆ ਜਾਂਦਾ ਹੈ। ਸਾਡਾ ਨਿਸ਼ਾਨਾ ਹਰੇਕ ਗਾਹਕ ਨੂੰ ਨਿਰੰਤਰ ਸੁਵਿਧਾਜਨਕ ਅਤੇ ਆਪਣੀਆਂ ਸੇਵਾਵਾਂ ਨੂੰ ਭਰੋਸੇਯੋਗ ਬਣਾਉਣਾ ਹੈ, ਕ੍ਰਿਪਾ ਕਰ ਕੇ ਸਾਡੀ ਵੈਬਸਾਈਟ ਨੂੰ ਵੇਖੋ ਅਤੇ ਸਾਡੀ ਗੁਪਤਤਾ ਨੀਤੀ ਦੀ ਸਮੀਖਿਆ ਕਰੋ। ਇਹ ਪੰਨਾ ਗਾਹਕਾਂ ਨੂੰ ਦੱਸੇਗਾ ਕਿ ਅਸੀਂ ਕਿਸ ਕਿਸਮ ਦੀ ਜਾਣਕਾਰੀ ਇਕੱਠੀ ਕਰਦੇ ਹਾਂ, ਇਸ ਦੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ, ਅਤੇ ਗਾਹਕ ਦੇ ਸਾਰੇ ਵਿਕਲਪ ਕਿ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਇਹ ਕਰਨ ਦੀ ਬੇਨਤੀ ਕਰਦੇ ਹਾਂ ਸਾਡੀ ਗੁਪਤਤਾ ਨੀਤੀ ਨੂੰ ਡਾਊਨਲੋਡ ਕਰੋ ਸੇਵਾਵਾਂ ਅਤੇ ਗੁਪਤਤਾ ਲਈ ਸਾਡੀ ਸੰਪੂਰਨ ਪ੍ਰਤੀਬੱਧਤਾ ਨੂੰ ਚੰਗੀ ਤਰ੍ਹਾਂ ਸਮਝਣ ਲਈ। ਬੇਸ਼ਕ, ਅਸੀਂ ਤੁਹਾਡੇ ਸੁਝਾਵਾਂ ਅਤੇ ਸ਼ਮੂਲੀਅਤ ਦੀ ਸ਼ਲਾਘਾ ਕਰਾਂਗੇ! ਉਚ ਪੱਧਰੀ ਅਖੰਡਤਾ ਅਤੇ ਸੇਵਾ ਪ੍ਰਤੀ ਅਸਮਾਨ ਪ੍ਰਤੀਬੱਧਤਾ ਨੂੰ ਬਰਕਰਾਰ ਰੱਖਣ ਲਈ, ਬਲੂ-ਗਲੋਬ ਇੰਟਰਨੈਸ਼ਨਲ ਨੂੰ ਆਪਣੇ ਇੰਨੇ ਗਾਹਕਾਂ ’ਤੇ ਮਾਣ ਹੈ ਜਿਹੜੇ ਆਪਣੇ ਪ੍ਰਾਜੈਕਟਾਂ ਅਤੇ ਨਿਜੀ ਜਾਣਕਾਰੀ ਨਾਲ ਸਾਡੀ ਫ਼ਰਮ ਉਤੇ ਪੂਰੀ ਸਪੱਸ਼ਟਤਾ ਨਾਲ ਭਰੋਸਾ ਕਰਦੇ ਹਨ। ਜਿਹੜੇ ਗਾਹਕ ਅਕਸਰ ਆਪਣੇ ਅਨੁਵਾਦ ਪ੍ਰਾਜੈਕਟ ਸਾਡੇ ਤੋਂ ਨੇਪਰੇ ਚੜ੍ਹਾਉਂਦੇ ਹਨ, ਉਹ ਸਾਡੀਆਂ ਮਹਾਨ ਸੰਪਤੀਆਂ ਵਾਂਗ ਹਨ।

ਕੇ ਜੀ ਆਨੰਦ ਦੀ ਟੀਮ ਵੱਲੋਂ ਅਨੁਵਾਦਿਤ

Contact Usਕੈਰੀਅਰ ਦੀ ਤਲਾਸ਼ ਵਿੱਚ ਹੋ?

ਕੀ ਤੁਸੀਂ ਇੱਕ ਪ੍ਰਤਿਭਾਸ਼ਾਲੀ ਪੇਸ਼ਾਵਰਾਨਾ ਵਿਅਕਤੀ ਹੋ, ਜਿਸ ਨੂੰ ਭਾਸ਼ਾਈ ਸੇਵਾਵਾਂ ਵਿੱਚ ਮੁਕੰਮਲ ਹੁਨਰ ਹਾਸਲ ਹੈ? ਜੇ ਅਜਿਹਾ ਹੈ, ਤਾਂ ਅਸੀਂ ਤੁਹਾਨੂੰ ਇਸ ਵੈਬਸਾਈਟ ਉਤੇ ਆਨਲਾਈਨ ਬਿਨੈ-ਪੱਤਰ ਫ਼ਾਰਮ ਭਰਨ ਦਾ ਸੱਦਾ ਦਿੰਦੇ ਹਾਂ! ਇਹ ਮੁਫ਼ਤ ਹੈ, ਅਸਾਨ ਹੈ ਅਤੇ ਤੁਹਾਡੇ ਸਿਰਫ਼ 5-7 ਮਿੰਟ ਲਗਦੇ ਹਨ।

Contact Us ਪੇਸ਼ਾਵਰਾਨਾ ਪਰੂਫ਼ਰੀਡਿੰਗ

ਇੱਕ ਪਰੂਫ਼ਰੀਡਰ ਵਜੋਂ ਯੋਗ ਅਤੇ ਅਨੁਭਵੀ? ਕਿਸੇ ਵਿਸ਼ੇਸ਼ ਖੇਤਰ ਵਿੱਚ ਸਿੱਖਿਅਤ ਜਾਂ ਸਿਖਲਾਈ ਪ੍ਰਾਪਤ? ਸਾਡੇ ਬਚਪਨ ਤੋਂ ਪੰਜਾਬੀ ਬੋਲਣ ਵਾਲਿਆਂ ਦੀ ਟੀਮ ਵਿੱਚ ਸ਼ਾਮਲ ਹੋਵੋ ਜੋ ਆਪਣੇ ਦਿਲਚਸਪ ਕੰਮ ਦਾ ਆਨੰਦ ਮਨਾਉਂਦੇ ਹਨ।

Contact Us ਮੁਹਾਰਤ

ਬਲੂ-ਗਲੋਬ ਇੰਟਰਨੈਸ਼ਨਲ ਵਿਖੇ, ਦੂਜਾ ਬਿਹਤਰੀਨ ਪ੍ਰਵਾਨਗੀਯੋਗ ਨਹੀਂ ਹੈ। ਉਚ ਗੁਣਵੱਤਾ ਸਾਡਾ ਆਮ ਮਿਆਰ ਹੈ। ਸਾਡੀ ਮੁਹਾਰਤ ਦੀ ਵਿਆਪਕ ਰੇਂਜ ਸਾਡੇ ਗਾਹਕ ਵਾਰ-ਵਾਰ ਸਾਡੇ ਤੋਂ ਹੀ ਕੰਮ ਕਰਵਾਉਂਦੇ ਹਨ।

Contact Us ਸਾਡੇ ਨਾਲ ਸੰਪਰਕ ਕਰੋ

ਸਮੁੱਚੇ ਵਿਸ਼ਵ ਦੀਆਂ ਕੰਪਨੀਆਂ ਸਾਡੇ ਉਤੇ ਭਰੋਸਾ ਕਰਦੀਆਂ ਹਨ -
... ਅਤੇ ਛੇਤੀ ਹੀ ਤੁਸੀਂ ਕਰੋਗੇ

Telephone:
+1.541.330.0450
+55.21.2262.1793
+91.172.2561020
Mobile:
+1.541.306.7420
+55.21.2262.1793
+91.981.4535577
Fax (USA-Argentina-India):
+1.541.330.0451
+55.21.2262.1793
+91.172.2561020

www.blueglobetranslations.com

ਅਨੁਵਾਦ ਸੇਵਾਵਾਂ - ਸੈਂਕੜੇ ਭਾਸ਼ਾਵਾਂ ਵਿੱਚ

ਅਰਬੀ ਹਿਬਰੂ
ਚੀਨੀ ਇਤਾਲਵੀ
ਡੱਚ ਜਾਪਾਨੀ
ਅੰਗਰੇਜ਼ੀ ਲਾਤੀਨੀ
ਫ਼ਰੈਂਚ ਪੁਰਤਗਾਲੀ
ਜਰਮਨ ਰੂਸੀ
ਯੂਨਾਨੀ ਸਪੇਨੀ
ਸਾਰੀਆਂ ਭਾਸ਼ਾਵਾਂ

Professional Translation Services Company

Request a Quote

 

feed-image Feed Entries

Get your FREE QUOTE now or call us directly at 1.541.330.0450 or 541.213.8526 (USA)


Warning: session_write_close() [function.session-write-close]: write failed: Disk quota exceeded (122) in /home/blueglob/public_html/libraries/joomla/session/session.php on line 556

Warning: session_write_close() [function.session-write-close]: Failed to write session data (files). Please verify that the current setting of session.save_path is correct (/tmp) in /home/blueglob/public_html/libraries/joomla/session/session.php on line 556